+1(514) 937-9445 or Toll-free (Canada & US) +1 (888) 947-9445
Naavy100 said:
No panga on this page ! ...only immigration and fun ...

Naavy ji ja lage chhota veer over chal riha hai ta thodi sja mainu kbul hai
sja mainu pata, tusi cash count krn te duty launy hai, tssully fer hi honi a meri
 
ਸਾਡਾ ਕੋਈ ਨਾ ਪੱਕਾ ਥਾਂ ਟਿਕਾਣਾ
ਸਾਡਾ ਕੀ ਪਤਾ ਕਦੋਂ ਉਡ ਜਾਣਾ
ਨਹੀ ਨਿਭਣੇਂ ਸਾਡੇ ਕੋਲੋਂ ਤਾਹੀਂ ਅਸੀਂ ਇਕਰਾਰ ਨਹੀ ਕਰਦੇ
ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ

ਚੋਗੇ ਦੀ ਵਿਚ ਭਾਲ ਅਸੀ ਥਾਂ ਥਾਂ ਘੁੰਮਣਾ ਹੈ
ਮਾਰ ਉਡਾਰੀ ਨਿਤ ਅਸੀ ਅੰਬਰਾਂ ਨੂੰ ਚੁੰਮਣਾ ਹੈ
ਅਸੀ ਕਦ ਰੁਕਣਾ ਤੇ ਕਿਧਰ ਜਾਣਾ ਪੱਕੀ ਸੋਚ ਵਿਚਾਰ ਨਹੀ ਕਰਦੇ
ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ

ਨਿਤ ਹੀ ਸਾਡੇ ਆਲਣੇ ਇਥੇ ਢਾਏ ਜਾਂਦੇ ਨੇ
ਸਾਡੇ ਵਰਗੇ ਕਿੰਨੇ ਹੀ ਸਤਾਏ ਜਾਂਦੇ ਨੇ
ਤਾਂ ਵੀ ਅਸੀ ਕਿਸੇ ਨਾਲ ਤਕਰਾਰ ਨਹੀ ਕਰਦੇ
ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ

ਇਨਸਾਨਾਂ ਵਾਂਗ ਸਾਨੂੰ ਨਹੀ ਆਉਂਦੇ ਰੰਗ ਬਦਲਣੇ
ਸਾਡੀ ਇਕੋ ਚਾਲ ਢਾਲ ਨਹੀ ਆਉਂਦੇ ਢੰਗ ਬਦਲਣੇ
ਆਪਣੀਆਂ ਅਸੀ ਹੱਦਾਂ ਨੂੰ ਪਾਰ ਨਹੀ ਕਰਦੇ
ਇਸੇ ਲਈ ਅਸੀਂ ਪੰਛੀ ਪਿਆਰ ਨਹੀ ਕਰਦੇ
nakl akla nal
 
rajdeep said:
Naavy ji ja lage chhota veer over chal riha hai ta thodi sja mainu kbul hai
sja mainu pata, tusi cash count krn te duty launy hai, tssully fer hi honi a meri

NO sajja only mazaaaaaaaa
Enjoy life here veer .
;) ;)
 
ਇਹ ਬਾਬੇ ਨਾਨਕ ਦੇ ਸ਼ਰਾਪੇ ਨੇ
ਇਹ ਪੰਜਾਬੀ ਨੇ

ਇਹ ਹੀਰੇ ਨੇ,
ਵਕਤ ਦੇ ਤਰਾਸ਼ੇ ਨੇ
ਇਹ ਪੰਜਾਬੀ ਨੇ

ਨਾ ਮਿਲਣੇ ਨਾ ਲੱਭਣੇ ਨੇ
ਕੁਹੇਨੂਰ ਦੇ ਹੀਰੇ ਨੇ
ਇਹ ਪੰਜਾਬੀ ਨੇ

ਇਹ ਬਾਬੇ ਨਾਨਕ ਦੇ ਸ਼ਰਾਪੇ ਨੇ
ਬਾਲੇ ਤੇ ਮਰਦਾਨੇ ਦੇ ਸਵਾਲ ਨੇ
ਬਾਬੇ ਨਾਨਕ ਦੇ ਜਵਾਬ ਨੇ
ਉਜਾੜਨੇ ਜਰੂਰ ਨੇ
ਭਾਵੇ ਗਿੱਲ ਦੇ ਯਾਰ ਨੇ
 
mac_pal said:
ਸੀਰੀਅਸਲੀ ਨਹੀ ਲੜਨਾ ਇਕ ਦੂਜੇ ਨਾਲ

ਵੀਰ ਮੇਰੇ ਡੌਲਿਆ ਹੈ ਨੀ ਜਾਨ
ਨਾ ਗਜ ਜਿਨੀ ਚੋੜੀ ਛਾਤੀ
ਰੁਕਦਾ ਨੀ ਮੈਥੋ ਕੋਈ ਤੂਫਾਨ
ਮੇਨੂੰ ਤਾਂ ਦੁਸ਼ਮਨ ਦਾ ਵੀ
ਪਾਣੀ ਭਰਨਾ ਪੈਂਦਾ ਏ
 
ਸ਼ਰਾਬ

ਇਕ ਸ਼ਿਵ ਸੀ ਜੋ ਪੀ ਕੇ ਸ਼ਰਾਬ
ਲਿਖ ਗਿਆ ਬੇਹਿਸਾਬ ਕਾਵ
ਪੰਜਾਬੀਆ ਨੂੰ ਕਰਦੀ ਖਰਾਬ
ਜਿਸ ਦਾ ਨਾਮ ਹੈ ਸ਼ਰਾਬ

ਪੀ ਕੇ ਲੜਨਾ ਲੜਕੇ ਮਰਨਾ
ਗੱਲ ਕਿਸੇ ਦੀ ਬਿਨਾ ਪੀਤੇ ਨਾ ਜਰਨਾ
ਪੰਜਾਬੀਆ ਨੂੰ ਕਰਦੀ ਖਰਾਬ
ਜਿਸ ਦਾ ਨਾਮ ਹੈ ਸ਼ਰਾਬ

ਹਰ ਗਲੀ ਮੋੜ ਤੇ ਠੇਕੇ ਨੇ
ਯਾਰ ਜਾ ਠੇਕੇ ਜਾ ਠਾਣੇ ਨੇ
ਇਹ ਕਦੋ ਲਿਖਣ ਗੇ ਗਾਣੇ ਨੇ
ਪੰਜਾਬੀਆ ਨੂੰ ਕਰਦੀ ਖਰਾਬ
ਜਿਸ ਦਾ ਨਾਮ ਹੈ ਸ਼ਰਾਬ
 
ਬੇਬੇ ਬੈਠੀ ਚੁੱਪ

ਟੋਟੇ ਦੀ ਬੁੱਕਲ਼ ਮਾਰੀ
ਬੇਬੇ ਨੇ ਚੁੱਪੀ ਧਾਰੀ
ਸੋਚਾਂ ‘ਚ ਬੈਠੀ ਬੋਲਦੀ
ਅਤੀਤ ਨੂੰ ਫ਼ਰੋਲ਼ਦੀ
ਸਾਡੇ ਜ਼ਮਾਨੇ ਹੋਰ ਸੀ
ਸਾਡੇ ਪੈਮਾਨੇ ਹੋਰ ਸੀ
ਸਾਡਾ ਵੱਡਾ ਲਾਣਾ ਸੀ
ਇੱਕੋ ਘਰ ਟਿਕਾਣਾ ਸੀ
ਸਾਡਾ ਸਾਂਝਾ ਚੁੱਲਾ ਸੀ
ਵਿਹੜਾ ਸਾਡਾ ਖੁੱਲਾ ਸੀ
ਬਾਪੂ ਦੇ ਖੂੰਡੇ ਦੀ
ਘਰ ‘ਚ ਉੱਚੀ ਥਾਂ ਸੀ
ਧੀਆਂ-ਪੁੱਤ ਬਾਪ ਮੂਹਰੇ
ਨਾ ਖੋਲਦੇ ਜ਼ੁਬਾਨ ਸੀ
ਪੈਸੇ ਦੀ ਨਹੀਂ ਭੁੱਖ ਸੀ
ਘਰ ਦੇ ਵਿੱਚ ਸੁੱਖ ਸੀ
nakl
 
ਰਾਜਦੀਪ ਤਾਂ ਕਮਲਾ ਰਮਲਾ
ਦੁਨੀਆ ਬੜੀ ਸਿਆਣੀ
ਚਿਟੇ ਦਿਨ ਤੇ ਕਾਲੀਆ ਰਾਤਾ
ਖਾਂਦੇ ਜਾਣ ਜਵਾਨੀ

ਕੱਲਜੁਗ ਆਗੀ ਸੱਜਣਾ ਏਥੇ
ਸੱਚ ਨਾ ਬੋਲਣ ਲੋਕ
ਤੱਕੜੀ ਵੱਟੇ ਪਿੱਤਲ ਦੇ ਤੇ
ਸੋਨਾ ਤੋਲਣ ਲੋਕ

ਉ ਕਦਮ ਕਦਮ ਤਿਲਕਣ ਬੰਦੇ
ਠਗ ਮਗ ਡੋਲਣ ਲੋਕ
ਬੰਦਾ ਬੰਦਾ ਤਾਂ ਬਣਦਾ
ਜੇ ਦੁਖ ਸੁਖ ਫੋਲਣ ਲੋਕ
 
Doglover said:
Veer yaar najayaaj badnaamii naa kar jantaa ch!

Dasss baai ahoo jee kehdee gal aa jihdaa main auj tak jawwab naai ditaa, usually har info share kardaa joo mainu patta hundee hai, ethhay life daa schedule bahut tight hundaa hai (which v can't even imagine while sitting in India) but main fir v always try kardaa that apnaay bharanvaa dee regular time taay help karraa jinee hoo sakdaa aa, thats y I always login on this site 8) !Bhaut saaree ahoo jee jantaa aa( even the senior memebrs) jehdaay eaak vaar land karr gay bus fir naai disseey kithhay gayy :P, atleast thodaa ehh shotaa veer ahoo jiaa taan naaii aa!

SSA to All Punjabis,

Doglover 22g is the Gem of this Punjabi Forum and also the inventor of this forum. How can he conceal any vital info from forum members. On the contrary, Doglover has always helped even after landing in Canada and he tries his best to be in touch with the Forum and he has produced every info to the members whenever asked even through PM. Doglover 22g we are proud of you. Your integrity is beyond doubt.
 
35 ਦਾ ਹੋ ਕੇ ਪਤਾ ਲੱਗਾ
ਸਰੀਰ ਚ ਲਿਵਰ ਵੀ ਹੈ

35 ਦਾ ਹੋ ਕੇ ਪਤਾ ਲੱਗਾ
ਗੱਲ ਜ਼ਰਾ ਸੋਚ ਕੇ ਕਹੀ ਦੀ

35 ਦਾ ਹੋ ਕੇ ਪਤਾ ਲਗਾ
ਅੱਧੀ ਲੰਘੀ ਅੱਧੀ ਬਾਕੀ

35 ਦਾ ਹੋ ਕੇ ਪਤਾ ਲਗਾ
ਮੈਨੂੰ ਯਾਰਾ ਦੀ ਲੋੜ ਨਹੀ

35 ਦਾ ਹੋ ਕੇ ਪਤਾ ਲਗਾ
ਪਿਆਰ ਹੈ ਹੀ ਨੀ

35 ਦਾ ਹੋ ਕੇ ਪਤਾ ਲਗਾ
ਮਿਹਨਤ ਨੀ ਜੱਗਾੜ ਚਾਹਿਦਾ

35 ਦਾ ਹੋ ਕੇ ਪਤਾ ਲਗਾ
ਵਿਆਹ ਨਹੀ live in relationship

35 ਦਾ ਹੋ ਕੇ ਪਤਾ ਲਗਾ
100 ਨੀ ਸਿਰਫ 10 ਸਾਲ ਪਿਛੇ ਹਾਂ
 
Rajdeep 22g aje 35 da ho k kuch ni pata lagya, jado 45 de hovoge hor pata lagega, 35 diyan galla pichhey reh jaan giyan.
 
ਬੱਲੇ ਉ ਪੰਜਾਬੀਓ ਸ਼ਾਵਾ ਉ ਪੰਜਾਬੀਓ
ਥੋੜੀ ਜਿਨੀ ਗੱਲ ਵੀ ਕਿਸੇ ਦੀ ਜਰਦੇ ਨੀ
ਤਾਰੀਫ ਮਾਨ ਬਿਨਾ ਕਿਸੇ ਕਰਦੇ ਨੀ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ

ਘਰ ਦਾ ਜੋਗੀ ਜੋਗੜਾ
ਬਾਹਰਲਾ ਜੋਗੀ ਸਿੱਧ ਕਰਦੇ ਨੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ

ਮਾਨ ਮਰਜਾਨਾ ਕਹਿ ਦੇ ਵੇ
ਉਸ ਉਤੇ ਮਰਦੇ ਓ
ਬਾਕੀ ਜੇ ਕੋਈ ਮਰ ਜੇ
ਪਰਵਾਹ ਨੀ ਕਰਦੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ


ਇਹ 100 ਵਾਰ ਬਾਦਲ ਨੂੰ ਨਿੰਦਦੇ ਨੇ
ਫੇਰ ਜੱਦੀ ਪੁਸ਼ਤੀ ਸਰਦਾਰ ਕੀ ਖਾ ਜਾਣਗੇ
ਕਹਿ ਕੇ ਰਾਜੇ ਉਤੇ ਵਰਦੇ ਨੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ


ਧੀ ਜਵਾਈ ਮੂਹਰੇ ਚੁਪ ਰਹਿੰਦੇ ਨੇ
ਸਹੁਰੀਂ ਜਾ ਕੇ ਰੋਲਾ ਪਉਦੇ ਨੇ
ਦੋ ਕੁੜੀਆ ਮਗਰੋ ਅਬਾਰਸ਼ਨ ਕਰਵਉਦੇ ਨੇ
ਬੱਲੇ ਉ ਪੰਜਾਬੀਓ ਖੁਲੇ ਦਿਲ ਰਖਦੇ ਓ
 
charninder said:
Rajdeep 22g aje 35 da ho k kuch ni pata lagya, jado 45 de hovoge hor pata lagega, 35 diyan galla pichhey reh jaan giyan.

35 ਤੇ 45 ਵਿਚ ਖੇਡਾਗੇ

ਮੁੜਕੇ ਮਗਰ ਕਦੇ ਨਾ ਦੇਖਾਗੇ

ਮੁੜਕੇ ਦਿਲ ਦੀ ਗੱਲ ਕਰਾਗੇ
ਠੰਡੇ ਹੌਕੇ ਭਰਾਗੇ
 
charninder said:
Rajdeep 22g aje 35 da ho k kuch ni pata lagya, jado 45 de hovoge hor pata lagega, 35 diyan galla pichhey reh jaan giyan.

ਵੀਰ ਜੀ ਪਤਾ ਕਦੋ ਲੱਗੂ, ਕੇ ਪਤਾ ਲਉਣ ਦੇ ਚੱਕਰ ਚ ਪੱਤਾ ਕਟੀਆ ਜਾਣਾ, ਥੋੜਾ ਚਾਨਣਾ ਪਾਉ?